Friday, November 22, 2024
 

ਹਰਿਆਣਾ

ਸ਼ਰਮਨਾਕ :ਪੰਚਕੁਲਾ ਦਾ ਬੱਲਡ ਬੈਂਕ ਲੋਕਾਂ ਨੂੰ ਕਰ ਰਿਹੈ ਡੀਮੋਟੀਵੇਟ  : ਸਤੀਸ਼ ਸਚਦੇਵਾ

April 17, 2019 05:59 PM
ਚੰਡੀਗੜ੍ਹ, (ਸੱਚੀ ਕਲਮ ਬਿਊਰੋ) : ਦੋਸਤੋ ਇਕ ਪਾਸੇ ਜਿਥੇ ਪੂਰੇ ਭਾਰਤ ਵਿਚ ਸਿਰਫ਼ 2%  ਲੋਕ ਹੀ ਖ਼ੂਨ ਦਾਨ ਕਰਦੇ ਹਨ ਬਾਕੀ ਦੀ ਜਨਤਾ ਸਿਰਫ਼ ਦੂਜਿਆਂ ਨੂੰ ਦੇਖ਼ ਕੇ ਖ਼ੁਸ਼ ਹੁੰਦੀ ਹੈ ਅਤੇ ਅਪਣੇ ਫ਼ਰਜ਼ ਪ੍ਰਤੀ ਜ਼ਿੰਮੇਵਾਰੀ ਨੂੰ ਨਹੀਂ ਸਮਝਦੀ। 

ਸਿਹਤਮੰਦ ਅਪਾਹਜ ਨੂੰ ਖ਼ੂਨਦਾਨ ਕਰਨੋ ਰੋਕਿਆ

ਉਥੇ ਹੀ ਕੁਝ ਅਜਿਹੀਆਂ ਸ਼ਖ਼ਸੀਅਤਾਂ ਵੀ ਹੁੰਦੀਆਂ ਹਨ ਜਿਨ੍ਹਾਂ ਵਿਚ ਇਨਸਾਨੀਅਤ ਦੇਖੀ ਜਾ ਸਕਦੀ ਹੈ। ਇਨ੍ਹਾਂ ਵਿਚੋਂ ਇਕ ਨਾਂ ਹੈ ਅਰੂ ਘੁਲਾਟੀ ਜੀ ਦਾ ਜੋ ਹੈਂਡੀਕੈਪਟ ਹੋਣ ਦੇ ਬਾਵਜੂਦ ਵੀ ਅੱਜ ਸਵੇਰੇ ਪੰਚਕੁਲਾ ਹਸਪਤਾਲ ਵਿਖੇ ਖ਼ੂਨਦਾਨ ਕਰਨ ਗਏ। ਪਰ ਅਫ਼ਸੋਸ, ਉਥੋਂ ਦੇ ਡਾਕਟਰਾਂ ਨੇ ਬਿਨਾਂ ਡਾਕਟਰੀ ਜਾਂਚ ਕੀਤਿਆਂ ਹੀ ਉਨ੍ਹਾਂ ਦਾ ਖ਼ੂਨ ਲੈਣ ਤੋਂ ਇਨਕਾਰ ਕਰ ਦਿਤਾ। ਹਾਲਾਂਕਿ ਘੁਲਾਟੀ ਇਸ ਤੋਂ ਪਹਿਲਾਂ ਵੀ ਕਈ ਵਾਰ ਖ਼ੂਨ ਦਾਨ ਕਰ ਚੁੱਕੇ ਹਨ। 
ਇਸ ਸਬੰਧੀ 'ਲਿਵ ਫ਼ਾਰ ਹਿਊਮੈਨਿਟੀ' ਸੰਸਥਾ ਦੇ ਪ੍ਰਧਾਨ ਸਤੀਸ਼ ਸਚਦੇਵਾ ਜੀ ਨੇ ਗੱਲਬਾਤ ਦੌਰਾਨ ਦਸਿਆ ਕਿ ਬਲੱਡ ਬੈਂਕ ਵਾਲਿਆਂ ਦੀ ਇਸ ਵਜ੍ਹਾ ਕਾਰਨ ਖ਼ੂਨਦਾਨੀਆਂ ਵਿਚ ਗ਼ਲਤ ਸੁਨੇਹਾ ਜਾ ਰਿਹਾ ਹੈ ਜੋ ਉਨ੍ਹਾਂ  ਨੂੰ ਡੀਮੋਟੀਵੇਟ ਕਰੇਗਾ। ਸਚਦੇਵਾ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਪੰਚਕੁਲਾ ਪ੍ਰਸ਼ਾਸਨ ਅਤੇ ਹੈਲਥ ਸੈਕਰੇਟਰੀ ਹਰਿਆਣਾ ਨੂੰ ਮਿਲ ਕੇ ਇਸ ਬਲੱਡ ਬੈਂਕ ਦੀ ਲਿਖ਼ਤੀ ਰੂਪ ਵਿਚ ਸ਼ਿਕਾਇਤ ਕਰਨਗੇ। ਇਸ ਗੱਲ ਤੋਂ ਖ਼ਫ਼ਾ ਹੁੰਦਿਆਂ ਉਨ੍ਹਾਂ ਨਰਾਜ਼ਗੀ ਜਤਾਈ ਕਿ ਘੱਟ ਜਾਣਕਾਰੀ ਵਾਲਿਆਂ ਨੂੰ ਬਲੱਡ ਬੈਂਕ ਨੇ ਨਿਯੁਕਤ ਹੀ ਕਿਉਂ ਕੀਤਾ ਹੈ। ਜ਼ਿਕਰਯੋਗ ਹੈ ਕਿ ਬਲੱਡ ਟ੍ਰਾਂਸਫ਼ਿਊਜ਼ਨ ਡਿਪਾਰਟਮੈਂਟ ਦੀਆਂ ਹਦਾਇਤਾਂ ਅਨੁਸਾਰ ਕੋਈ ਵੀ ਤੰਦਰੁਸਤ ਇਨਸਾਨ ਜਿਸ ਦਾ ਖ਼ੂਨ ਚੰਗਾ ਹੋਵੇ ਅਤੇ 12.5 ਗ੍ਰਾਮ ਤੋਂ ਜ਼ਿਆਦਾ ਹੋਵੇ ਉਹ ਖ਼ੂਨ ਦਾਨ ਕਰ ਸਕਦਾ ਹੈ ਭਾਂਵੇ ਉਹ ਹੈਡੀਕੈਪਟ ਹੋਵੇ ਜਾਂ ਆਮ ਇਨਸਾਨ। ਬਲੱਡ ਬੈਂਕ ਦੇ ਇਸ ਰਵੱਈਏ ਵਿਰੁਧ ਉਤਰੀ ਭਾਰਤ ਦੀਆਂ ਹੋਰ ਸੰਸਥਾਵਾਂ ਵੀ ਸਖ਼ਤ ਕਦਮ ਚੁੱਕਣਗੀਆਂ। ਉਨ੍ਹਾਂ ਕਿਹਾ ਕਿ ਇਸ ਵਿਰੁਧ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾਵੇਗੀ।
 
 
 

Readers' Comments

Anmol mahi. Jalandhar 4/16/2019 9:27:57 AM

Aise zimedari deni hi nhi Chahiye aise insaano ko Jo demotivate kre....

varsha arora city bathinda 4/16/2019 10:46:22 AM

yes satish sachdeva ji aapko salute aap kaam to bahut acha karte hi hai lekin saman bhi sabko dete ho or hospital mai jo blood bank mai kaam karte hai unko jrur puchna chahiye ke aapne kyu manna kiya unhe blood dene ke liye

Have something to say? Post your comment

 
 
 
 
 
Subscribe